ਦਿੱਲੀ : ਬਰਗਰ ‘ਚ ਨਿਕਲਿਆ ਪਲਾਸਟਿਕ ਦਾ ਟੁਕੜਾ, ਫਾਸਟ ਫੂਡ ਦੁਕਾਨ ਦਾ ਮੈਨੇਜਰ ਗ੍ਰਿਫ਼ਤਾਰ

ਦਿੱਲੀ ਦੇ ਰਾਜੀਵ ਚੌਂਕ ਮੈਟਰੋ ਸਟੇਸ਼ਨ ਤੇ ਇੱਕ ਮਸ਼ਹੂਰ ਅਮਰੀਕੀ ਫਾਸਟ ਫੂਡ ਚੇਨ ਤੋਂ ਬਰਗਰ ਖ਼ਰੀਦਣਾ ਇਸ ਆਦਮੀ ਨੂੰ ਪਿਆ ਮਹਿੰਗਾ। ਬਰਗਰ ਚ ਪਲਾਸਟਿਕ ਦਾ ਇੱਕ ਟੁਕੜਾ ਸੀ ਜਿਸ ਕਾਰਨ ਉਸ ਦੇ ਗਲੇ ‘ਚ ਜ਼ਖਮ ਹੋ ਗਿਆ ਅਤੇ ਉਹਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਪੁਲਿਸ ਨੇ ਮਾਮਲਾ ਦਰਜ ਕਰ ਸ਼ਿਫਟ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ, ਬਾਅਦ ‘ਚ ਮੈਨੇਜਰ ਨੂੰ ਜ਼ਮਾਨਤ ਮਿਲ ਗਈ ਹੈ।

ਰਾਕੇਸ਼ ਕੁਮਾਰ ਨੇ ਐਤਵਾਰ ਨੂੰ ਬਰਗਰ ਕਿੰਗ ਤੋਂ ਚੀਜ਼ ਬਰਗਰ ਖ਼ਰੀਦਿਆ। ਖਾਣੇ ਦੌਰਾਨ ਕੁਮਾਰ ਨੇ ਮਹਿਸੂਸ ਕੀਤਾ ਕਿ ਇਸ ਚ ਕੋਈ ਸਖ਼ਤ ਚੀਜ਼ ਹੈ। ਇਸ ਤੋਂ ਬਾਅਦ ਕੁਮਾਰ ਨੂੰ ਉਲਟੀ ਆਉਣ ਲੱਗੀ। ਉਨ੍ਹਾਂ ਨੇ ਇਸ ਬਾਰੇ ਸ਼ਿਫਟ ਮੈਨੇਜਰ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਤੁਰੰਤ ਹੀ ਕੁਮਾਰ ਨੂੰ ਹਸਪਤਾਲ ਲੈ ਕੇ ਜਾਇਆ ਗਿਆ।
ਪੁਲਿਸ ਅਨੁਸਾਰ ਬਰਗਰ ‘ਚ ਇੱਕ ਪਲਾਸਟਿਕ ਦਾ ਟੁਕੜਾ ਸੀ, ਜਿਸ ਕਾਰਨ ਕੁਮਾਰ ਦੀ ਖਾਣੇ ਵਾਲੇ ਨਾਲੀ ‘ਚ ਜ਼ਖਮ ਹੋ ਗਿਆ ਸੀ। ਬਾਅਦ ‘ਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।