ਗੁਜਰਾਤ ਦੇ ਬਨਾਸਕਾਂਠਾ ਜ਼ਿਲੇ ‘ਚ ਨਾਮ ‘ਚ ‘ਸਿੰਘ’ ਲਗਾਉਣ ‘ਤੇ ਦਲਿਤ ਲਾੜੇ ਅਤੇ ਪਰਿਵਾਰ ‘ਤੇ ਹਮਲਾ

ਅਹਿਮਦਾਬਾਦ —ਗੁਜਰਾਤ ਦੇ ਬਨਾਸਕਾਂਠਾ ਜ਼ਿਲੇ ‘ਚ ਕਥਿਤ ਤੌਰ ‘ਤੇ ਉੱਚ ਜਾਤੀ ਦੇ ਲੋਕਾਂ ਵੱਲੋਂ ਦਲਿਤ ਪਰਿਵਾਰ ‘ਤੇ ਹਮਲੇ ਦੀ ਗੱਲ ਸਾਹਮਣੇ ਆਈ ਹੈ। ਦਲਿਤ ਸਮੁਦਾਏ ਦੇ ਲਾੜੇ ਨੇ ਆਪਣੇ ਨਾਮ ‘ਚ ‘ਸਿੰਘ’ ਲਗਾ ਲਿਆ ਸੀ।

ਬਨਾਸਕਾਂਠਾ ਜ਼ਿਲੇ ਦੇ ਵਾਵ ਤਾਲੁਕਾ ਦੇ ਵਾਵ ਗੋਲਾਗਾਮ ਪਿੰਡ ‘ਚ ਦਲਿਤ ਸਮੁਦਾਏ ਦੇ ਲਾੜੇ ਅਤੇ ਪਰਿਵਾਰ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਐਕਟੀਵਿਸਟ ਦਲਪਤ ਭਾਟੀਆ ਨੇ ਦੱਸਿਆ ਕਿ ਪੁਲਸ ਸੁਰੱਖਿਆ ਦੇ ਵਿਚਕਾਰ ਦਲਿਤ ਪਰਿਵਾਰ ਵਿਆਹ ਦੀਆਂ ਰਸਮਾਂ ਨਿਭਾ ਰਿਹਾ ਸੀ। ਉਸ ਦੌਰਾਨ ਦਰਬਾਰ ਉੱਚ ਜਾਤੀ ਦੇ ਲੋਕਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲਾੜਾ ਵੀ ਜ਼ਖਮੀ ਹੋ ਗਿਆ। ਵਾਵ ਤਾਲੁਕਾ ਪੁਲਸ ਸਟੇਸ਼ਨ ਦੇ ਸਬ-ਇੰਸਪੈਕਟਰ ਹਿਤੇਂਦਰ ਭਾਰਟੀ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਸ ਘਟਨਾ ਸਥਾਨ ‘ਤੇ ਪਹੁੰਚ ਗਈ। ਮਾਮਲੇ ‘ਚ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਦੇ ਮੁਤਾਬਕ ਵਿਆਹ ਦੇ ਸੱਦੇ ‘ਤੇ ਘਰ ਦੇ ਦੋ ਬੱਚਿਆਂ ਦੇ ਨਾਮ ਦੇ ਅੱਗੇ ‘ਸਿੰਘ’ ਲੱਗਾ ਹੋਇਆ ਸੀ। ਦਰਬਾਰ ਭਾਈਚਾਰੇ ਦੇ ਲੋਕ ਇਸ ਗੱਲ ‘ਤੇ ਸਖਤ ਕਾਰਵਾਈ ਦਰਜ ਕੀਤੀ ਸੀ।

ਦਲਿਤ ਪਰਿਵਾਰ ਦੇ ਮੁਰਖੀਆਂ ਕੰਜੀ ਭਦਰੂ ਆਪ ਵੀ ਪੁਲਸ ‘ਚ ਹੈ। ਉਨ੍ਹਾਂ ਨੇ ਕਰੀਬ 50 ਧਮਕੀ ਭਰੇ ਫੋਨ ਆਏ। ਪੁਲਸ ਨੇ ਦੋ ਲੋਕਾਂ ਨੂੰ ਗ੍ਰਿ੍ਰਫਤਾਰ ਕਰਨ ਨਾਲ ਹੀ ਵਿਆਹ ਲਈ ਸੁਰੱਖਿਆ ਵਿਵਸਥਾ ਤਿਆਰ ਕਰ ਦਿੱਤੀ ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਜਦੋਂ ਉਨ੍ਹਾਂ ਦੇ ਛੋਟੇ ਭਰਾ ਸਮੇਤ ਪੂਰਾ ਪਰਿਵਾਰ ਪਿੰਡ ਦੇ ਸ਼ਿਵ ਮੰਦਰ ਗਿਆ, ਉਸ ਸਮੇਂ ਮੌਕੇ ‘ਤੇ ਦਰਬਾਰ ਭਾਈਚਾਰੇ ਦੇ ਲੋਕ ਵੀ ਆ ਗਏ ਅਤੇ ਪੱਥਰਬਅ ਸ਼ੁਰੂ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਸਿੰਘ ਦੀ ਵਰਤੋਂ ਕਰਨ ਅਤੇ ਧਮਕੀ ਭਰੇ ਫੋਨ ਕਾਲਸ ਨੂੰ ਲੈ ਕੇ ਐੱਫ. ਆਈ. ਆਰ. ਦਰਜ ਕਰਾਉਣ ਦੇ ਮਾਮਲੇ ‘ਚ ਬਦਲਾ ਲੈਣ ਦੇ ਇਰਾਦੇ ਤੋਂ ਦਰਬਾਰ ਆਈਚਾਰੇ ਦੇ ਲੋਕਾਂ ਨੇ ਇਹ ਹਮਲਾ ਕੀਤਾ। ਇਸ ਤੋਂ ਪਹਿਲਾਂ ਪਿੰਡ ‘ਚ ਅਜਿਹੀ ਕੋਈ ਘਟਨਾ ਨਹੀਂ ਹੋਈ ਸੀ।