ਹੁਣ ਇਸ ਘਟੀਆ ਬੰਦੇ ਨੇ ਗੁਰੂ ਅਰਜਨ ਸਾਹਿਬ ਜੀ ਬਾਰੇ ਗਲਤ ਬਕਵਾਸ ਕੀਤੀ

ਤੁਹਾਨੂੰ ਚਿੜਾਉਣ, ਖਿਝਾਉਣ ਜਾਂ ਗੁਰ-ਭਾਈਆਂ ਨਾਲ ਲੜਾਉਣ ਲਈ ਉਨ੍ਹਾਂ ਨੂੰ ਹੁਣ ਆਸ਼ੂਤੋਸ਼, ਨਰਕਧਾਰੀ ਜਾਂ ਸਰਸੇ ਆਲੇ ਵਰਗਿਆਂ ਦੀ ਲੋੜ ਨਹੀਂ, ਉਨ੍ਹਾ ਦੇ ਸੋਧੇ ਹੋਏ ਰੂਪ ਉਨ੍ਹਾਂ ਦੇ ਮਾਲਕਾਂ ਨੇ ਤੁਹਾਡੀਆਂ ਸੰਪਰਦਾਵਾਂ, ਟਕਸਾਲਾਂ, ਪ੍ਰਚਾਰਕਾਂ, ਮਿਸ਼ਨਰੀ ਕਾਲਜਾਂ ‘ਚ ਬਿਠਾ ਦਿੱਤੇ ਹਨ, ਜਿਨ੍ਹਾਂ ਦਾ ਕੰਮ ਹੀ ਨਿੱਤ ਨਵੇਂ ਵਿਵਾਦ ਨੂੰ ਜਨਮ ਦੇਣਾ ਹੁੰਦਾ ਹੈ।

ਫਿਰ ਗੁਰ-ਭਾਈ ਆਪਸ ‘ਚ ਲੜਦੇ ਹਨ ਜਾਂ ਗੁਰਬਾਣੀ ‘ਚ ਸ਼ਾਮਲ ਹੋਰ ਭਗਤ-ਜਨਾਂ ਦੇ ਉਪਾਸ਼ਕਾਂ ਨਾਲ ਤੱਤੇ ਹੁੰਦੇ ਹਨ ਪਰ ਇਹ ਕਦੇ ਨਹੀਂ ਸੋਚਦੇ ਕਿ ਅਜਿਹਾ ਸਾਨੂੰ ਚਿੜਾਉਣ, ਖਿਝਾਉਣ, ਲੜਾਉਣ ਲਈ ਬਹੁਤ ਸ਼ਾਤਰਤਾ ਨਾਲ ਕੀਤਾ ਜਾ ਰਿਹਾ ਹੈ।

ਇਸ ਵੀਡਿਓ ਵਿਚਲਾ ਸ਼ਖਸ ਨਾਰਾਇਣ ਦਾਸ ਸਿੱਖਾਂ ਦੇ ਇੱਕ ਹਿੱਸੇ ‘ਚ ਸਤਿਕਾਰੀ ਜਾਂਦੀ ਸੰਪਰਦਾ ਦੇ ਬੈਨਰ ਹੇਠਾਂ ਪੰਚਮ ਪਾਤਸ਼ਾਹ ‘ਤੇ ਗੁਰਬਾਣੀ ਦੀ ਸੰਪਾਦਨਾ ਕਰਨ ਵੇਲੇ ਭਗਤਾਂ ਦੀ ਬਾਣੀ ਨਾਲ ਛੇੜਛਾੜ ਕਰਨ ਦੇ ਸ਼ਰਾਰਤੀ ਦੋਸ਼ ਹੀ ਨਹੀਂ ਲਾ ਰਿਹਾ ਬਲਕਿ ਊਨ੍ਹਾਂ ਦੀ ਸ਼ਹਾਦਤ ਨੂੰ ਇਸ ਕਰਮ ਦੀ ਸਜ਼ਾ ਵੀ ਦੱਸ ਰਿਹਾ ਹੈ।

ਮਕਸਦ ਇਹੀ ਹੈ ਕਿ ਗੁਰੂ ਦੇ ਸਿੱਖ ਆਪਣੇ ਗੁਰ-ਭਾਈਆਂ ਨਾਲ ਲੜਨ, ਜੋ ਭਗਤਾਂ ਦੀ ਕੁਲ ਜਾਂ ਸੋਚ ‘ਚੋਂ ਹਨ, ਜਾਣੀਕਿ ਰਵੀਦਾਸੀਏ, ਕਬੀਰਪੰਥੀਏ ਆਦਿ ਹਨ। ਇਹ ਸਪੱਸ਼ਟ ਹੈ ਕਿ ਗੁਰਬਾਣੀ ‘ਚ ਭਗਤਾਂ ਦੀ ਸਿਫਤ ਸਲਾਹ ਹੀ ਕੀਤੀ ਗਈ ਹੈ, ਕਿਤੇ ਵੀ ਉਨ੍ਹਾ ਦੀ ਰਚਨਾ ‘ਤੇ ਸ਼ੰਕਾ ਜਾਂ ਅਲੋਚਨਾ ਨਹੀਂ ਕੀਤੀ ਗਈ ਪਰ ਇਹ ਸ਼ਾਤਰ ਬੰਦਾ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਭਗਤਾਂ ਦੀ ਬਾਣੀ ਨਾਲ ਛੇੜਛਾੜ ਕਰਕੇ ਉਸਦੇ ਗਲਤ ਅਰਥ ਕਰ ਦਿੱਤੇ ਜਾਂ ਉਸਨੂੰ ਵਿਗਾੜ ਦਿੱਤਾ।

ਅਸੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਬਹੁਤ ਜਾਗਰੂਕ ਹਾਂ ਕਿ ਕੋਈ ਉਸ ਵਿੱਚ ਛੇੜਛਾੜ ਨਾ ਕਰ ਸਕੇ ਪਰ ਇਹ ਵੀਡਿਓ ਦੇਖਣ ਤੋਂ ਬਾਅਦ ਮੇਰੇ ਮਨ ‘ਚ ਖਦਸ਼ਾ ਪ੍ਰਗਟ ਹੋਇਆ ਹੈ ਕਿ ਕਿਤੇ ਇਨ੍ਹਾਂ ਭਗਤਾਂ ਦੀ ਮੂਲ ਬਾਣੀ ਨਾਲ ਹੀ ਛੇੜ-ਛਾੜ ਤਾਂ ਨਹੀਂ ਕਰ ਦਿੱਤੀ?

ਦੁਸ਼ਮਣ ਬਾਤ ਕਰੇ ਅਨਹੋਣੀ! ਪਰ ਕੀ ਸਾਡੀ ਧਾਰਮਿਕ ਲੀਡਰਸ਼ਿਪ ਇਸ ਗੰਭੀਰ ਹਮਲੇ ਨੂੰ ਸਮਝਣ ਅਤੇ ਇਸ ਨਾਲ ਭਿੜਨ ਦੀ ਜੁਰਅਤ ਵਿਖਾਏਗੀ?

ਕੀ ਅਸੀਂ ਕਦੇ ਅਜਿਹੇ ਹਮਲਿਆਂ ਨੂੰ ਸਮਝਾਂਗੇ?

ਕੀ ਟਕਸਾਲੀ-ਮਿਸ਼ਨਰੀ ਬਣਕੇ ਇੱਕ ਦੂਜੇ ਦੀਆਂ ਸਤਿਕਾਰਯੋਗ ਸ਼ਖਸੀਅਤਾਂ ਬਾਰੇ ਗੰਦ ਬਕਣ ਵਾਲੇ ਅਸਲ ਟਕਸਾਲੀ ਜਾਂ ਮਿਸ਼ਨਰੀ ਹੋ ਸਕਦੇ ਹਨ?

ਸਾਨੂੰ ਵਿੱਚ ਰਲ਼ਿਆਂ ਦੀ ਪਛਾਣ ਕਿਓਂ ਨਹੀਂ ਆ ਰਹੀ ਜਦਕਿ ਉਨ੍ਹਾਂ ਦੀਆਂ ਹਰਕਤਾਂ ਤੋਂ ਉਨ੍ਹਾਂ ਦੇ ਇਰਾਦੇ ਸਪੱਸ਼ਟ ਹਨ?

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਟਕਸਾਲੀ ਤੇ ਮਿਸ਼ਨਰੀ ਨਿਰਣਾ ਕਰਨ ਕਿ ਊਨ੍ਹਾਂ ਦੀ ਆਪਸੀ ਜੰਗ ਜ਼ਰੂਰੀ ਹੈ ਜਾਂ ਅਜਿਹੇ ਹਮਲਿਆਂ ਨੂੰ ਰੋਕਣਾ?

ਜਿਹੜੀ ਗੱਲ ਸਾਡੇ ਵਰਗੇ ਪਤਿਤਾਂ, ਬਾਣੀ ਨਾ ਪੜ੍ਹਨ ਵਾਲਿਆਂ ਨੂੰ ਦਿਸ ਰਹੀ ਹੈ, ਉਹ ਬਾਣੀ ਪੜ੍ਹਨ ਵਾਲੇ ਗੁਰਸਿੱਖਾਂ ਨੂੰ ਕਿਓਂ ਨਹੀਂ ਦਿਸ ਰਹੀ?

ਕਿਓਂ ਉਨ੍ਹਾਂ ਨੂੰ ਸਿਰਫ ਧੜੇਬਾਜ਼ੀ ਹੀ ਪਿਆਰੀ ਲੱਗ ਰਹੀ ਹੈ?

– ਗੁਰਪ੍ਰੀਤ ਸਿੰਘ ਸਹੋਤਾ