ਪੰਜਾਬੀਆਂ ਨੇ ਪਿਛਲੇ ਸਾਲ 69 ਅਰਬ ਡਾਲਰ ਆਪਣੇ ਘਰਾਂ ਨੂੰ ਭੇਜੇ

ਨਿਊਯਾਰਕ, 14 ਮਈ -ਪਿਛਲੇ ਸਾਲ 2017 ਵਿਚ ਪ੍ਰਵਾਸੀ ਪੰਜਾਬੀਆਂ ਨੇ ਆਪਣੇ ਘਰਾਂ ਨੂੰ 69 ਅਰਬ ਡਾਲਰ ਘਰਾਂ ਨੂੰ ਭੇਜੇ ਹਨ ਜੋ ਕਿ ਵਿਸ਼ਵ ਵਿਚ ਸਭ ਤੋਂ ਵੱਧ ਹਨ | ਇਕ ਰਿਪੋਰਟ ਮੁਤਾਬਕ ਪਿਛਲੇ ਸਾਲਾਂ ਵਿਚ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਨੂੰ ਪ੍ਰਵਾਸੀਆਂ ਵਲੋਂ 256 ਅਰਬ ਡਾਲਰ ਭੇਜੇ ਗਏ |

ਰਿਪੋਰਟ ‘ਰੀਮਿਟਸਕੋਪ-ਰਿਮੈਟੈਂਸ ਮਾਰਕਿਟਸ ਐਾਡ ਆਪਰਚੂਨਿਟੀ-ਏਸ਼ੀਆ ਤੇ ਪ੍ਰਸ਼ਾਂਤ ਵਿਚ ਕਿਹਾ ਕਿ ਪੰਜਾਬੀਆਂ ਨੇ 69 ਅਰਬ ਡਾਲਰ, ਚੀਨ ਨਾਗਰਿਕਾਂ ਨੇ 64, ਫਿਲਪਾਈਨੀ ਵਾਸੀਆਂ ਨੇ 33 ਅਰਬ ਡਾਲਰ ਆਪਣੇ ਘਰਾਂ ਨੂੰ ਭੇਜੇ | ਬਹੁਤਾ ਪੈਸਾ ਪੇਂਡੂ ਇਲਾਕਿਆਂ ਵਿਚ ਆਇਆ ਜਿਥੇ ਗਰੀਬੀ ਦੀ ਦਰ ਸਭ ਤੋਂ ਵੱਧ ਹੈ |