ਪੁਲਿਸ ਮੁਲਾਜ਼ਮਾਂ ਦੇ ਬੱਚੇ ਨਿਕਲੇ ਮੁਲਜ਼ਮ, ਸ਼ੌਕ ਪੂਰੇ ਕਰਨ ਲਈ ਕਰਦੇ ਸਨ ਇਹ ਮਾੜਾ ਕੰਮ

ਕਰਨਾਲ ‘ਚ ਅਜਿਹੇ ਦੋ ਯੁਵਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਤੇ ਮਹਿੰਗੇ ਸ਼ੌਕ ਇਸ ਕਦਰ ਹਾਵੀ ਹੋਏ ਕਿ ਉਨ੍ਹਾਂ ਨੇ ਆਪਣੀ ਪਿਤਾ ਦੀ ਵਰਦੀ ਦਾ ਵੀ ਖਿਆਲ ਨਹੀਂ ਕੀਤਾ। ਇੰਨਾਂ ਦੇ ਪਿਤਾ ਨਾ ਤਾਂ ਵੱਡੇ ਉਦਯੋਗਪਤੀ ਹਨ ਅਤੇ ਨਾ ਹੀ ਕੋਈ ਨੇਤਾ ਹਨ, ਉਹ ਇੱਕ ਅਜਿਹੇ ਮਹਿਕਮੇ ‘ਚ ਕੰਮ ਕਰਦੇ ਹਨ ਜਿਸ ਦਾ ਨਾਮ ਸੁਣਦੇ ਹੀ ਮਨ ਚ ਡਰ ਅਤੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਹਨ। ਇਹ ਦੋਵੇਂ ਹੀ ਪੁਲਿਸ ਮੁਲਾਜ਼ਮਾਂ ਦੇ ਬੱਚੇ ਹਨ। ਪੁਲਿਸ ਨੇ ਇੰਨਾ ਦੋਵਾਂ ਯੁਵਕਾਂ ਨੂੰ ਗਿਰਫ਼ਤਾਰ ਕੀਤਾ ਹੈ ਜੋ ਸਨੈਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇਂਦੇ ਸਨ।

ਦਰਅਸਲ ਕਰਨਾਲ ਦੀ CIA-1 ਟੀਮ ਨੂੰ ਸੂਚਨਾ ਮਿਲੀ ਸੀ ਕਿ ਯੁਵਕ ਚੋਰੀ ਦੇ ਮੋਬਾਈਲ ਵੇਚਣ ਦੀ ਫ਼ਿਰਾਕ ‘ਚ ਹਨ। ਇਸ ਤੇ ਪੁਲਿਸ ਨੇ ਮੌਕੇ ਤੇ ਇੰਨਾ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੁੱਛ-ਗਿੱਛ ਦੌਰਾਨ ਕਰੀਬ 10 ਵਾਰਦਾਤਾਂ ਬਾਰੇ ਹੋਰ ਖੁਲਾਸਾ ਹੋਇਆ।
ਇੰਨਾ ਵਾਰਦਾਤਾਂ ‘ਚ ਚੇਨ ਸਨੈਚਿੰਗ, ਮੋਬਾਈਲ ਚੋਰੀ ਅਤੇ ਬਾਈਕ ਚੋਰੀ ਦੀਆਂ ਵਾਰਦਾਤਾਂ ਸ਼ਾਮਿਲ ਹਨ। ਪੁਲਿਸ ਨੇ ਇੱਕ ਬਾਈਕ ਅਤੇ ਮੋਬਾਈਲ ਸਮੇਤ ਇੰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਪੁਲਿਸ ਇੰਨਾ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਤੇ ਲਵੇਗੀ।
ਤੁਹਾਨੂੰ ਦੱਸ ਦਇਏ ਕਿ ਫੜੇ ਗਏ ਆਰੋਪੀ ਬਾਕਸਿੰਗ ਚ ਸਕੂਲ ਪੱਧਰ ਤੇ ਨੈਸ਼ਨਲ ਚੈਂਪੀਅਨ ਰਹਿ ਚੁੱਕੇ ਹਨ ਅਤੇ ਦੋਨੋਂ ਕਰਨਾਲ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਆਪਣੇ ਮਹਿੰਗੇ ਸ਼ੌਕਾਂ ਨੂੰ ਪੂਰਾ ਕਰਨ ਲਈ ਇਹ ਦੋਵੇਂ ਅਪਰਾਧੀ ਬਣ ਗਏ।