ਬਾਘਾ ਪੁਰਾਣਾ ਨੇੜਿਉਂ ਜ਼ਮੀਨ ਵਿਚੋਂ ਦੋ ਹੱਥ ਗੋਲੇ ਤੇ 150 ਜਿੰਦਾ ਕਾਰਤੂਸ ਮਿਲੇ

ਬਾਘਾ ਪੁਰਾਣਾ ਨੇੜਲੇ ਪਿੰਡ ਮਾਹਲਾ ਕਲਾਂ ਵਿਖੇ ਬਰਾਂਡਾ ਪਾਉਣ ਲਈ ਨੀਂਹਾਂ ਪੁੱਟਣ ਦੌਰਾਨ ਦੋ ਹੱਥ ਗੋਲੇ ਤੇ 150 ਜਿੰਦਾ ਕਾਰਤੂਸ ਮਿਲੇ ਹਨ। ਮਕਾਨ ਮਾਲਕ ਨੇ ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੇ ਆਹਲਾ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।